Sri Guru Granth Sahib Ji

Ang 1154

  1. ਭੈਰਉ ਮਹਲਾ ੩ ਘਰੁ ੨

    Bhairo 3. Guru.

  2. ੴ ਸਤਿਗੁਰ ਪ੍ਰਸਾਦਿ ॥

    Je jest jen jeden Bůh, Milostí Pravého Gurua, je dosažen.

  3. ਤਿਨਿ ਕਰਤੈ ਇਕੁ ਚਲਤੁ ਉਪਾਇਆ ॥

    On, Stvořitel-Pán zahájil podivuhodný den.

  4. ਅਨਹਦ ਬਾਣੀ ਸਬਦੁ ਸੁਣਾਇਆ ॥

    Slyším slovo nebeského Gurua Pána.

  5. ਮਨਮੁਖਿ ਭੂਲੇ ਗੁਰਮੁਖਿ ਬੁਝਾਇਆ ॥

    Sobečtí bloudí a pro ty, kdo jsou u Gurua, se odhaluje pravda.

  6. ਕਾਰਣੁ ਕਰਤਾ ਕਰਦਾ ਆਇਆ ॥੧॥

    Stvořitel-Pán předváděl podivuhodná díla.

  7. ਗੁਰ ਕਾ ਸਬਦੁ ਮੇਰੈ ਅੰਤਰਿ ਧਿਆਨੁ ॥

    Slovo Gurua; rozjímám ve své mysli.

  8. ਹਉ ਕਬਹੁ ਨ ਛੋਡਉ ਹਰਿ ਕਾ ਨਾਮੁ ॥੧॥ ਰਹਾਉ ॥

    Jméno Boží, nikdy neopustím. Pauza.

  9. ਪਿਤਾ ਪ੍ਰਹਲਾਦੁ ਪੜਣ ਪਠਾਇਆ ॥

    Prahladův otec ho poslal do školy, aby četl.

  10. ਲੈ ਪਾਟੀ ਪਾਧੇ ਕੈ ਆਇਆ ॥

    Vzal svou tabulku a přišel k učiteli.

  11. ਨਾਮ ਬਿਨਾ ਨਹ ਪੜਉ ਅਚਾਰ ॥

    Praví Prahlad: „Bez Jména Páně nebudu číst nic jiného.

  12. ਮੇਰੀ ਪਟੀਆ ਲਿਖਿ ਦੇਹੁ ਗੋਬਿੰਦ ਮੁਰਾਰਿ ॥੨॥

    Na mou tabulku napiš Jméno Pána Mistra“.

  13. ਪੁਤ੍ਰ ਪ੍ਰਹਿਲਾਦ ਸਿਉ ਕਹਿਆ ਮਾਇ ॥

    Prahladova matka řekla svému synovi:

  14. ਪਰਵਿਰਤਿ ਨ ਪੜਹੁ ਰਹੀ ਸਮਝਾਇ ॥

    Neradím ti číst cizí zvyklosti.

  15. ਨਿਰਭਉ ਦਾਤਾ ਹਰਿ ਜੀਉ ਮੇਰੈ ਨਾਲਿ ॥

    Pravil Prahlad: „Otec, Nebojácný, Dobrotivý Bůh je se mnou.

  16. ਜੇ ਹਰਿ ਛੋਡਉ ਤਉ ਕੁਲਿ ਲਾਗੈ ਗਾਲਿ ॥੩॥

    Pokud opustím Pána, pak mé pokolení bude pošpiněno“.

  17. ਪ੍ਰਹਲਾਦਿ ਸਭਿ ਚਾਟੜੇ ਵਿਗਾਰੇ ॥

    Prahlad zkazil všechny studenty.

  18. ਹਮਾਰਾ ਕਹਿਆ ਨ ਸੁਣੈ ਆਪਣੇ ਕਾਰਜ ਸਵਾਰੇ ॥

    Neslyší mé slovo a řídí si své vlastní záležitosti.

  19. ਸਭ ਨਗਰੀ ਮਹਿ ਭਗਤਿ ਦ੍ਰਿੜਾਈ ॥

    Prahlad v celé městě vštěpil lásku-uctívání Pána.

  20. ਦੁਸਟ ਸਭਾ ਕਾ ਕਿਛੁ ਨ ਵਸਾਈ ॥੪॥

    Soud padouchů se před ním stal bezmocným“.

  21. ਸੰਡੈ ਮਰਕੈ ਕੀਈ ਪੂਕਾਰ ॥

    Sanda Marka podal výše uvedenou stížnost.

  22. ਸਭੇ ਦੈਤ ਰਹੇ ਝਖ ਮਾਰਿ ॥

    Všichni démoni se marně snažili.

  23. ਭਗਤ ਜਨਾ ਕੀ ਪਤਿ ਰਾਖੈ ਸੋਈ ॥

    On, Pán, ochránil čest Prahlad, světce.

  24. ਕੀਤੇ ਕੈ ਕਹਿਐ ਕਿਆ ਹੋਈ ॥੫॥

    Co lze udělat na pokyn stvořeného?

  25. ਕਿਰਤ ਸੰਜੋਗੀ ਦੈਤਿ ਰਾਜੁ ਚਲਾਇਆ ॥

    Díky příkazu minulých činů se démon zmocnil říše.

  26. ਹਰਿ ਨ ਬੂਝੈ ਤਿਨਿ ਆਪਿ ਭੁਲਾਇਆ ॥

    Démon nepoznal Pána. On, Pán, ho sám svedl z cesty.

  27. ਪੁਤ੍ਰ ਪ੍ਰਹਲਾਦ ਸਿਉ ਵਾਦੁ ਰਚਾਇਆ ॥

    Začal se hádat se synem Prahláda.

  28. ਅੰਧਾ ਨ ਬੂਝੈ ਕਾਲੁ ਨੇੜੈ ਆਇਆ ॥੬॥

    Slepý nevěděl, že se jeho smrt přiblížila.

  29. ਪ੍ਰਹਲਾਦੁ ਕੋਠੇ ਵਿਚਿ ਰਾਖਿਆ ਬਾਰਿ ਦੀਆ ਤਾਲਾ ॥

    Prahlád byl uvězněn v cele a její dveře byly zamčené.

  30. ਨਿਰਭਉ ਬਾਲਕੁ ਮੂਲਿ ਨ ਡਰਈ ਮੇਰੈ ਅੰਤਰਿ ਗੁਰ ਗੋਪਾਲਾ ॥

    Nebojácné dítě se vůbec nevyděsilo a řeklo: „V mém srdci přebývá Guru-Bůh“.

  31. ਕੀਤਾ ਹੋਵੈ ਸਰੀਕੀ ਕਰੈ ਅਨਹੋਦਾ ਨਾਉ ਧਰਾਇਆ ॥

    Pokud se stvořený tvor snaží rovnat Stvořiteli, jeho domnělé velké jméno je marné.

  32. ਜੋ ਧੁਰਿ ਲਿਖਿਆ ਸੋੁ ਆਇ ਪਹੁਤਾ ਜਨ ਸਿਉ ਵਾਦੁ ਰਚਾਇਆ ॥੭॥

    Co mu bylo předurčeno, to přišlo, a začal se hádat s Božím služebníkem.

  33. ਪਿਤਾ ਪ੍ਰਹਲਾਦ ਸਿਉ ਗੁਰਜ ਉਠਾਈ ॥

    Prahládův otec zvýšil hlas a řekl:

  34. ਕਹਾਂ ਤੁਮੑਾਰਾ ਜਗਦੀਸ ਗੁਸਾਈ ॥

    „Kde je tvůj Bůh, Pán vesmíru?“ a zvedl kyj, aby Prahláda udeřil,

  35. ਜਗਜੀਵਨੁ ਦਾਤਾ ਅੰਤਿ ਸਖਾਈ ॥

    Odpověděl Prahlád: „Můj dobrotivý Pán je Životem světa a Spasitelem na konci,

  36. ਜਹ ਦੇਖਾ ਤਹ ਰਹਿਆ ਸਮਾਈ ॥੮॥

    kdekoliv se podívám, vidím Ho všudypřítomného“.

  37. ਥੰਮੑੁ ਉਪਾੜਿ ਹਰਿ ਆਪੁ ਦਿਖਾਇਆ ॥

    Rozerváním sloupu se Bůh zjevil.

  38. ਅਹੰਕਾਰੀ ਦੈਤੁ ਮਾਰਿ ਪਚਾਇਆ ॥

    Pýšný démon byl zabit a zničen.

  39. ਭਗਤਾ ਮਨਿ ਆਨੰਦੁ ਵਜੀ ਵਧਾਈ ॥

    V srdcích svatých byl blaženost a blahopřání se sypala.

  40. ਅਪਨੇ ਸੇਵਕ ਕਉ ਦੇ ਵਡਿਆਈ ॥੯॥

    Bůh požehnal svého služebníka slávou.

  41. ਜੰਮਣੁ ਮਰਣਾ ਮੋਹੁ ਉਪਾਇਆ ॥

    Pán stvořil zrození, smrt a světskou připoutanost,

  42. ਆਵਣੁ ਜਾਣਾ ਕਰਤੈ ਲਿਖਿ ਪਾਇਆ ॥

    a příchod a odchod Stvořitel-Pán nařídil.

  43. ਪ੍ਰਹਲਾਦ ਕੈ ਕਾਰਜਿ ਹਰਿ ਆਪੁ ਦਿਖਾਇਆ ॥

    Pro úkol Prahláda se Pán zjevil.

  44. ਭਗਤਾ ਕਾ ਬੋਲੁ ਆਗੈ ਆਇਆ ॥੧੦॥

    Slovo Pánova světce bylo splněno.

  45. ਦੇਵ ਕੁਲੀ ਲਖਿਮੀ ਕਉ ਕਰਹਿ ਜੈਕਾਰੁ ॥

    Všichni bohové vzdali hold bohyni bohatství a řekli:

  46. ਮਾਤਾ ਨਰਸਿੰਘ ਕਾ ਰੂਪੁ ਨਿਵਾਰੁ ॥

    „Ó matko, nechť tato hrůzostrašná forma Člověkolva zanikne“.

  47. ਲਖਿਮੀ ਭਉ ਕਰੈ ਨ ਸਾਕੈ ਜਾਇ ॥

    Lakšmí byla vyděšená a nemohla se přiblížit.