Sri Guru Granth Sahib Ji

Ang 1155

  1. ਪ੍ਰਹਲਾਦੁ ਜਨੁ ਚਰਣੀ ਲਾਗਾ ਆਇ ॥੧੧॥

    Svatý Prahlad přišel a padl k nohám Pána.

  2. ਸਤਿਗੁਰਿ ਨਾਮੁ ਨਿਧਾਨੁ ਦ੍ਰਿੜਾਇਆ ॥

    Pravý Guru ve mně uchoval poklad Jména.

  3. ਰਾਜੁ ਮਾਲੁ ਝੂਠੀ ਸਭ ਮਾਇਆ ॥

    Vláda, majetek a všechno bohatství jsou falešné.

  4. ਲੋਭੀ ਨਰ ਰਹੇ ਲਪਟਾਇ ॥

    Lakomý člověk se jich drží.

  5. ਹਰਿ ਕੇ ਨਾਮ ਬਿਨੁ ਦਰਗਹ ਮਿਲੈ ਸਜਾਇ ॥੧੨॥

    Bez Jména Páně je člověk potrestán ve dvorech Páně.

  6. ਕਹੈ ਨਾਨਕੁ ਸਭੁ ਕੋ ਕਰੇ ਕਰਾਇਆ ॥

    Praví Nanak, každý dělá to, co ho Pán nutí dělat.

  7. ਸੇ ਪਰਵਾਣੁ ਜਿਨੀ ਹਰਿ ਸਿਉ ਚਿਤੁ ਲਾਇਆ ॥

    Schváleni jsou pouze ti, kdo upínají svou mysl k Bohu.

  8. ਭਗਤਾ ਕਾ ਅੰਗੀਕਾਰੁ ਕਰਦਾ ਆਇਆ ॥

    Stál na straně Svých oddaných.

  9. ਕਰਤੈ ਅਪਣਾ ਰੂਪੁ ਦਿਖਾਇਆ ॥੧੩॥੧॥੨॥

    Stvořitel-Pán projevil Svou podobu.

  10. ਭੈਰਉ ਮਹਲਾ ੩ ॥

    Bhairó, 3. Guru.

  11. ਗੁਰ ਸੇਵਾ ਤੇ ਅੰਮ੍ਰਿਤ ਫਲੁ ਪਾਇਆ ਹਉਮੈ ਤ੍ਰਿਸਨ ਬੁਝਾਈ ॥

    Službou Guru jsem obdařen nektarovým ovocem a moje ego a touha jsou rozptýleny.

  12. ਹਰਿ ਕਾ ਨਾਮੁ ਹ੍ਰਿਦੈ ਮਨਿ ਵਸਿਆ ਮਨਸਾ ਮਨਹਿ ਸਮਾਈ ॥੧॥

    Boží jméno je uchováno v mé mysli a srdci a moje touha je v mé mysli utišena.

  13. ਹਰਿ ਜੀਉ ਕ੍ਰਿਪਾ ਕਰਹੁ ਮੇਰੇ ਪਿਆਰੇ ॥

    Ó můj uctívaný milovaný Pane, smiluj se nade mnou.

  14. ਅਨਦਿਨੁ ਹਰਿ ਗੁਣ ਦੀਨ ਜਨੁ ਮਾਂਗੈ ਗੁਰ ਕੈ ਸਬਦਿ ਉਧਾਰੇ ॥੧॥ ਰਹਾਉ ॥

    Noc a den Tvé pokorní služebníci prosí o Tvou chválu, ó Pane. Skrze slovo Guru je smrtelník osvobozen. Pauza.

  15. ਸੰਤ ਜਨਾ ਕਉ ਜਮੁ ਜੋਹਿ ਨ ਸਾਕੈ ਰਤੀ ਅੰਚ ਦੂਖ ਨ ਲਾਈ ॥

    Kurýr smrti se nemůže dotknout svatých mužů a nezpůsobí jim ani zrnko utrpení a bolesti.

  16. ਆਪਿ ਤਰਹਿ ਸਗਲੇ ਕੁਲ ਤਾਰਹਿ ਜੋ ਤੇਰੀ ਸਰਣਾਈ ॥੨॥

    Ó Pane, ti, kdo se uchýlí k Tobě: zachrání sebe i celé své potomstvo.

  17. ਭਗਤਾ ਕੀ ਪੈਜ ਰਖਹਿ ਤੂ ਆਪੇ ਏਹ ਤੇਰੀ ਵਡਿਆਈ ॥

    Ty sám zachraňuješ čest Svých svatých, to je Tvá sláva, ó Pane.

  18. ਜਨਮ ਜਨਮ ਕੇ ਕਿਲਵਿਖ ਦੁਖ ਕਾਟਹਿ ਦੁਬਿਧਾ ਰਤੀ ਨ ਰਾਈ ॥੩॥

    Zbavil je hříchů a nemocí mnoha porodů a nemají ani zrnko ani okamžik dvojakosti.

  19. ਹਮ ਮੂੜ ਮੁਗਧ ਕਿਛੁ ਬੂਝਹਿ ਨਾਹੀ ਤੂ ਆਪੇ ਦੇਹਿ ਬੁਝਾਈ ॥

    Jsem pošetilý a nevědomý a ničemu nerozumím. Ty sám mi uděl moudrost.

  20. ਜੋ ਤੁਧੁ ਭਾਵੈ ਸੋਈ ਕਰਸੀ ਅਵਰੁ ਨ ਕਰਣਾ ਜਾਈ ॥੪॥

    Cokoli se Ti líbí, to činíš, ó Pane, nic jiného nelze udělat.

  21. ਜਗਤੁ ਉਪਾਇ ਤੁਧੁ ਧੰਧੈ ਲਾਇਆ ਭੂੰਡੀ ਕਾਰ ਕਮਾਈ ॥

    Stvořil jsi svět, ó Pane, a zapřáhl jsi ho do jeho úkolu, a člověk páchá zlé skutky.

  22. ਜਨਮੁ ਪਦਾਰਥੁ ਜੂਐ ਹਾਰਿਆ ਸਬਦੈ ਸੁਰਤਿ ਨ ਪਾਈ ॥੫॥

    Ztrácejí svůj neocenitelný život v hazardu a nerozumí Jménu Páně.

  23. ਮਨਮੁਖਿ ਮਰਹਿ ਤਿਨ ਕਿਛੂ ਨ ਸੂਝੈ ਦੁਰਮਤਿ ਅਗਿਆਨ ਅੰਧਾਰਾ ॥

    Zbloudilí nevědí nic a umírají zahaleni temnotou zlé mysli a nevědomosti.

  24. ਭਵਜਲੁ ਪਾਰਿ ਨ ਪਾਵਹਿ ਕਬ ਹੀ ਡੂਬਿ ਮੁਏ ਬਿਨੁ ਗੁਰ ਸਿਰਿ ਭਾਰਾ ॥੬॥

    Nikdy nepřekročí strašlivý světový oceán a utopí se k smrti, hlavou napřed bez Guru.

  25. ਸਾਚੈ ਸਬਦਿ ਰਤੇ ਜਨ ਸਾਚੇ ਹਰਿ ਪ੍ਰਭਿ ਆਪਿ ਮਿਲਾਏ ॥

    Pravdiví jsou lidé, kteří jsou prodchnuti Pravým Jménem. Pán Bůh je s Ním spojuje.

  26. ਗੁਰ ਕੀ ਬਾਣੀ ਸਬਦਿ ਪਛਾਤੀ ਸਾਚਿ ਰਹੇ ਲਿਵ ਲਾਏ ॥੭॥

    Podle instrukcí Guru poznávají slovo Guru a zůstávají naladěni na Pravého Pána.

  27. ਤੂੰ ਆਪਿ ਨਿਰਮਲੁ ਤੇਰੇ ਜਨ ਹੈ ਨਿਰਮਲ ਗੁਰ ਕੈ ਸਬਦਿ ਵੀਚਾਰੇ ॥

    Ó Pane, Ty sám jsi čistý a čistí jsou Tvoji služebníci, kteří rozjímají nad slovem Guru.

  28. ਨਾਨਕੁ ਤਿਨ ਕੈ ਸਦ ਬਲਿਹਾਰੈ ਰਾਮ ਨਾਮੁ ਉਰਿ ਧਾਰੇ ॥੮॥੨॥੩॥

    Nanak je navždy obětí těch, kdo uchovávají Jméno Páně ve své mysli.

  29. ਭੈਰਉ ਮਹਲਾ ੫ ਅਸਟਪਦੀਆ ਘਰੁ ੨

    Bhairó, 5. Guru Aštpadí.

  30. ੴ ਸਤਿਗੁਰ ਪ੍ਰਸਾਦਿ ॥

    Je jen jeden Bůh. Milostí Pravého Guru je dosažen.

  31. ਜਿਸੁ ਨਾਮੁ ਰਿਦੈ ਸੋਈ ਵਡ ਰਾਜਾ ॥

    On sám je velký král, v jehož mysli přebývá Jméno Páně.

  32. ਜਿਸੁ ਨਾਮੁ ਰਿਦੈ ਤਿਸੁ ਪੂਰੇ ਕਾਜਾ ॥

    Ten, v jehož mysli je Jméno; jeho úkoly jsou splněny.

  33. ਜਿਸੁ ਨਾਮੁ ਰਿਦੈ ਤਿਨਿ ਕੋਟਿ ਧਨ ਪਾਏ ॥

    Ten, v jehož mysli je uchováno Jméno; získává bohatství milionů druhů.

  34. ਨਾਮ ਬਿਨਾ ਜਨਮੁ ਬਿਰਥਾ ਜਾਏ ॥੧॥

    Bez Jména život plyne marně.

  35. ਤਿਸੁ ਸਾਲਾਹੀ ਜਿਸੁ ਹਰਿ ਧਨੁ ਰਾਸਿ ॥

    Chválím toho, kdo vlastní kapitál Pánova bohatství.

  36. ਸੋ ਵਡਭਾਗੀ ਜਿਸੁ ਗੁਰ ਮਸਤਕਿ ਹਾਥੁ ॥੧॥ ਰਹਾਉ ॥

    On sám je velmi šťastný, na jehož čele je ruka Guru. Pauza.

  37. ਜਿਸੁ ਨਾਮੁ ਰਿਦੈ ਤਿਸੁ ਕੋਟ ਕਈ ਸੈਨਾ ॥

    Ten, v jehož mysli přebývá Jméno Páně; vlastní mnoho milionů armád.

  38. ਜਿਸੁ ਨਾਮੁ ਰਿਦੈ ਤਿਸੁ ਸਹਜ ਸੁਖੈਨਾ ॥

    Ten, v jehož mysli je Jméno Páně; užívá si klidu a míru.