Sri Guru Granth Sahib Ji

Ang 1383

  1. ਗੋਰਾਂ ਸੇ ਨਿਮਾਣੀਆ ਬਹਸਨਿ ਰੂਹਾਂ ਮਲਿ ॥

    Ty neuctěné hroby pohltí duše.

  2. ਆਖੀਂ ਸੇਖਾ ਬੰਦਗੀ ਚਲਣੁ ਅਜੁ ਕਿ ਕਲਿ ॥੯੭॥

    Opakuj jméno Pána, neboť dnes či zítra odejdeš (dříve či později).

  3. ਫਰੀਦਾ ਮਉਤੈ ਦਾ ਬੰਨਾ ਏਵੈ ਦਿਸੈ ਜਿਉ ਦਰੀਆਵੈ ਢਾਹਾ ॥

    Břeh smrti vypadá jako narušený břeh řeky.

  4. ਅਗੈ ਦੋਜਕੁ ਤਪਿਆ ਸੁਣੀਐ ਹੂਲ ਪਵੈ ਕਾਹਾਹਾ ॥

    V dálce je hořící peklo, kde jsou slyšet výkřiky a naříkání.

  5. ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਵੇਪਰਵਾਹਾ ॥

    Někteří to plně chápou, zatímco jiní se stále bezstarostně potulují.

  6. ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ ॥੯੮॥

    Činy, které člověk koná ve světě, svědčí v Boží síni.

  7. ਫਰੀਦਾ ਦਰੀਆਵੈ ਕੰਨੑੈ ਬਗੁਲਾ ਬੈਠਾ ਕੇਲ ਕਰੇ ॥

    Farede! Sedící na břehu řeky, jeřáb radostně hoduje.

  8. ਕੇਲ ਕਰੇਦੇ ਹੰਝ ਨੋ ਅਚਿੰਤੇ ਬਾਜ ਪਏ ॥

    Zatímco jeřáb hoduje, jestřáb na něj nečekaně zaútočí.

  9. ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥

    Ano, když jestřáb toho Boha udeří, zapomene na hodování.

  10. ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥੯੯॥

    I ty věci, které nebyly ani vzdáleně zamýšleny v jeho mysli, Pán projevil.

  11. ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ ॥

    Tělo o váze tří a půl maundů žije z vody a zrní.

  12. ਆਇਓ ਬੰਦਾ ਦੁਨੀ ਵਿਚਿ ਵਤਿ ਆਸੂਣੀ ਬੰਨਿੑ ॥

    Smrtelník přichází na svět s vysokými nadějemi.

  13. ਮਲਕਲ ਮਉਤ ਜਾਂ ਆਵਸੀ ਸਭ ਦਰਵਾਜੇ ਭੰਨਿ ॥

    Avšak když přijde vykonavatel smrti, rozrazí všechny dveře.

  14. ਤਿਨੑਾ ਪਿਆਰਿਆ ਭਾਈਆਂ ਅਗੈ ਦਿਤਾ ਬੰਨਿੑ ॥

    SMRTelnika sváže a umlčí před očima jeho milovaných bratrů.

  15. ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨਿੑ ॥

    Pohleď, smrtelná bytost odchází, nesena na ramenou čtyř mužů.

  16. ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ ॥੧੦੦॥

    Farede! Pouze dobré skutky, které vykonal ve světě, mu budou v Boží síni k užitku.

  17. ਫਰੀਦਾ ਹਉ ਬਲਿਹਾਰੀ ਤਿਨੑ ਪੰਖੀਆ ਜੰਗਲਿ ਜਿੰਨੑਾ ਵਾਸੁ ॥

    Farede! Jsem obětí těm ptákům, kteří žijí v lesích.

  18. ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ ॥੧੦੧॥

    Neboť oni zobou kořínky, žijí na zemi a neopouštějí Boží stranu.

  19. ਫਰੀਦਾ ਰੁਤਿ ਫਿਰੀ ਵਣੁ ਕੰਬਿਆ ਪਤ ਝੜੇ ਝੜਿ ਪਾਹਿ ॥

    Farede! Roční období se změnilo, lesy se třesou a listí neustále opadává.

  20. ਚਾਰੇ ਕੁੰਡਾ ਢੂੰਢੀਆਂ ਰਹਣੁ ਕਿਥਾਊ ਨਾਹਿ ॥੧੦੨॥

    Prohledal jsem čtyři směry a nikde jsem nenašel stálé obydlí.

  21. ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ ॥

    Farede! Roztrhal jsem všechny své róby na kusy a nosím jen přikrývku.

  22. ਜਿਨੑੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ ॥੧੦੩॥

    Nosím ten oděv, nošením kterého je mému Manželovi potěšení.

  23. ਮਃ ੩ ॥

    3. Guru.

  24. ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ ॥

    Proč trháš své bohaté roucho a oblékáš si přikrývku?

  25. ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ ॥੧੦੪॥

    Pokud svou mysl nasměruješ na správnou cestu, pak i když budeš sedět doma, setkáš se se Ženichem, ó Nanak.

  26. ਮਃ ੫ ॥

    5. Guru.

  27. ਫਰੀਦਾ ਗਰਬੁ ਜਿਨੑਾ ਵਡਿਆਈਆ ਧਨਿ ਜੋਬਨਿ ਆਗਾਹ ॥

    Farede! Ti, kdož se velice pyšní svou velikostí, bohatstvím a mládím;

  28. ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ ॥੧੦੫॥

    přicházejí od svého Pána s prázdnýma rukama, jako hromada po dešti.

  29. ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਿਸਾਰਿਓਨੁ ਨਾਉ ॥

    Farede! Hrozné jsou tváře těch, kdo zapomínají Jméno Páně.

  30. ਐਥੈ ਦੁਖ ਘਣੇਰਿਆ ਅਗੈ ਠਉਰ ਨ ਠਾਉ ॥੧੦੬॥

    Zde prožívají mnohá soužení a v posmrtném životě nenacházejí domov ani útočiště.

  31. ਫਰੀਦਾ ਪਿਛਲ ਰਾਤਿ ਨ ਜਾਗਿਓਹਿ ਜੀਵਦੜੋ ਮੁਇਓਹਿ ॥

    Farede! Pokud se neprobudíš v posledních hodinách noci, jsi jako mrtvý, i když jsi naživu.

  32. ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ ॥੧੦੭॥

    Ačkoli jsi zapomněl svého Pána, i přesto na tebe Pán nezapomněl.

  33. ਮਃ ੫ ॥

    5. Guru.

  34. ਫਰੀਦਾ ਕੰਤੁ ਰੰਗਾਵਲਾ ਵਡਾ ਵੇਮੁਹਤਾਜੁ ॥

    Farede! Veselý je můj Posvatek, On je zcela bezstarostný.

  35. ਅਲਹ ਸੇਤੀ ਰਤਿਆ ਏਹੁ ਸਚਾਵਾਂ ਸਾਜੁ ॥੧੦੮॥

    Být prodchnut Pánem; to je samo o sobě nejvhodnější ozdobou.

  36. ਮਃ ੫ ॥

    5. Guru.

  37. ਫਰੀਦਾ ਦੁਖੁ ਸੁਖੁ ਇਕੁ ਕਰਿ ਦਿਲ ਤੇ ਲਾਹਿ ਵਿਕਾਰੁ ॥

    Farede, považuj bolest a potěšení za stejné a vykázni hřích ze své mysli.

  38. ਅਲਹ ਭਾਵੈ ਸੋ ਭਲਾ ਤਾਂ ਲਭੀ ਦਰਬਾਰੁ ॥੧੦੯॥

    Cokoli se líbí Bohu, to je samo o sobě dobré. Teprve pak dosáhneš Jeho Dvora.

  39. ਮਃ ੫ ॥

    5. Guru.

  40. ਫਰੀਦਾ ਦੁਨੀ ਵਜਾਈ ਵਜਦੀ ਤੂੰ ਭੀ ਵਜਹਿ ਨਾਲਿ ॥

    Farede! Svět tančí, jak mu ďábel poroučí, a ty s ním také tančíš;

  41. ਸੋਈ ਜੀਉ ਨ ਵਜਦਾ ਜਿਸੁ ਅਲਹੁ ਕਰਦਾ ਸਾਰ ॥੧੧੦॥

    netančí pouze ta osoba, která je pod Pánovou péčí.

  42. ਮਃ ੫ ॥

    5. Guru.

  43. ਫਰੀਦਾ ਦਿਲੁ ਰਤਾ ਇਸੁ ਦੁਨੀ ਸਿਉ ਦੁਨੀ ਨ ਕਿਤੈ ਕੰਮਿ ॥

    Farede! Mysl je prodchnuta tímto světem, ale svět je k ničemu.